Movie Review: ਅਕਸ਼ੈ ਕੁਮਾਰ ਤੇ ਸੈਫ ਅਲੀ ਖਾਨ ਦੀ ਜੋੜੀ ਨੇ ਮਚਾਇਆ ਧਮਾਲ, ਪ੍ਰਿਯਦਰਸ਼ਨ ਦੀ ਸਸਪੈਂਸ-ਥ੍ਰਿਲਰ ਨੇ ਜਿੱਤਿਆ ਦਿਲ ਭਾਰਤੀ ਹਵਾਈ ਸੈਨਾ ਨੇ ਪਿਚ ਬਲੈਕ ਅਤੇ ਉਦਾਰਾ ਸ਼ਕਤੀ 2026 ਵਰਗੇ ਵੱਡੇ ਪੱਧਰ ਦੇ ਬਹੁ-ਰਾਸ਼ਟਰੀ ਫੌਜੀ ਅਭਿਆਸ ਸਫਲਤਾਪੂਰਵਕ ਪੂਰੇ ਕੀਤੇ। ਧਰਮੇਂਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸੀਜੇਪੀ ਨੇ ਕਿਹਾ – “ਅਸੀਂ ਕਰ ਦਿਖਾਇਆ ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ ਉਪ ਰਾਸ਼ਟਰਪਤੀ ਨੇ ਆਜ਼ਾਦੀ ਦੇ ਮਹਾਨ ਸੂਰਮੇ ਥਿਰੁ ਸੁਬਰਮਣਿਆਮ ਸ਼ਿਵਾ ਨੂੰ ਉਨ੍ਹਾਂ ਦੀ ਪੁਣਯ ਤਿਥੀ ‘ਤੇ ਸ਼ਰਧਾਂਜਲੀ ਭੇਟ ਕੀਤੀ ਪ੍ਰੇਰਣਾਦਾਇਕ ਕਾਮਯਾਬੀ ਦੀ ਕਹਾਣੀ: ਗਣਿਤ ਵਿੱਚ ਸਿਰਫ਼ 51 ਅੰਕ ਲੈਣ ਵਾਲਾ ਪਵਨ ਬਣਿਆ ਭਾਰਤ ਦਾ ‘ਰਾਕੇਟ ਬੌਏ’, ਕਿਹਾ— “ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ IIT ਜਾਵਾਂਗਾ

ਖਡੂਰ ਸਾਹਿਬ ਬਲਾਕ ਵਿੱਚ ਬਲਾਕ ਸੰਮਤੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ, ਖਲਚੀਆਂ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਪਹੁੰਚਿਆ

 

ਖਡੂਰ ਸਾਹਿਬ ਬਲਾਕ ਵਿੱਚ ਬਲਾਕ ਸੰਮਤੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਤਾਜਪੋਸ਼ੀ, ਖਲਚੀਆਂ ਤੋਂ ਨੌਜਵਾਨਾਂ ਦਾ ਵੱਡਾ ਕਾਫ਼ਲਾ ਪਹੁੰਚਿਆ

 

ਖਡੂਰ ਸਾਹਿਬ, 01 ਜੂਨ 2026 – ਬਲਾਕ ਨਾਗੋਕੇ ਵਿਖੇ ਅੱਜ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਅਤੇ ਵਾਈਸ ਚੇਅਰਮੈਨ ਨਿਸ਼ਾਨ ਸਿੰਘ ਦੀ ਤਾਜਪੋਸ਼ੀ ਸਮਾਗਮ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਰਾਜਨੀਤਿਕ, ਸਮਾਜਿਕ ਅਤੇ ਪੰਚਾਇਤੀ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦਿਆਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ।

 

ਨਵੀਂ ਜ਼ਿੰਮੇਵਾਰੀ ਸੰਭਾਲਣ ਉਪਰੰਤ ਸਤਨਾਮ ਸਿੰਘ ਅਤੇ ਨਿਸ਼ਾਨ ਸਿੰਘ ਨੂੰ ਮੁਬਾਰਕਬਾਦ ਦੇਣ ਲਈ ਖਲਚੀਆਂ ਤੋਂ ਲੱਖਣ ਸਿੰਘ ਅਤੇ ਰਸ਼ਪਾਲ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਦਾ ਭਾਰੀ ਇਕੱਠ ਖਡੂਰ ਸਾਹਿਬ ਬਲਾਕ ਵਿਖੇ ਪਹੁੰਚਿਆ। ਨੌਜਵਾਨਾਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪਾਓ ਭੇਟ ਕਰਕੇ ਦੋਵਾਂ ਆਗੂਆਂ ਦਾ ਸਨਮਾਨ ਕੀਤਾ।

 

ਸਮਾਗਮ ਦੌਰਾਨ ਹਾਜ਼ਰ ਲੋਕਾਂ ਨੇ ਆਸ ਪ੍ਰਗਟਾਈ ਕਿ ਨਵ-ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਮੈਨ ਇਲਾਕੇ ਦੇ ਵਿਕਾਸ, ਲੋਕ ਭਲਾਈ ਅਤੇ ਪਿੰਡਾਂ ਦੀਆਂ ਮੁੱਢਲੀਆਂ ਸਹੂਲਤਾਂ ਦੇ ਸੁਧਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

 

ਇਸ ਮੌਕੇ ‘ਤੇ ਐਮ.ਐਲ.ਏ. ਦਲਬੀਰ ਸਿੰਘ ਟੌਂਗ, ਸਮੂਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਬਲਾਕ ਪ੍ਰਧਾਨ, ਸਰਪੰਚ ਸਾਹਿਬਾਨ, ਪੰਚ, ਵੱਖ-ਵੱਖ ਪਿੰਡਾਂ ਦੇ ਆਗੂ ਸਾਹਿਬਾਨ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਵਲੰਟੀਅਰ ਸਾਥੀਆਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਸਮਾਗਮ ਦੌਰਾਨ ਆਪਸੀ ਭਾਈਚਾਰੇ, ਏਕਤਾ ਅਤੇ ਵਿਕਾਸ ਦੇ ਸੰਦੇਸ਼ ਨੂੰ ਵੀ ਉਭਾਰਿਆ ਗਿਆ।

 

ਸਮਾਗਮ ਦੇ ਅੰਤ ਵਿੱਚ ਪਹੁੰਚੇ ਹੋਏ ਸਾਰੇ ਮਹਿਮਾਨਾਂ, ਨੌਜਵਾਨ ਸਾਥੀਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਲਾਕੇ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕਰਨ ਦਾ ਅਹਿਦ ਦੁਹਰਾਇਆ ਗਿਆ।

Share करें

✓ Link copy हो गया!

Leave a Comment

और पढ़ें