Movie Review: ਅਕਸ਼ੈ ਕੁਮਾਰ ਤੇ ਸੈਫ ਅਲੀ ਖਾਨ ਦੀ ਜੋੜੀ ਨੇ ਮਚਾਇਆ ਧਮਾਲ, ਪ੍ਰਿਯਦਰਸ਼ਨ ਦੀ ਸਸਪੈਂਸ-ਥ੍ਰਿਲਰ ਨੇ ਜਿੱਤਿਆ ਦਿਲ ਭਾਰਤੀ ਹਵਾਈ ਸੈਨਾ ਨੇ ਪਿਚ ਬਲੈਕ ਅਤੇ ਉਦਾਰਾ ਸ਼ਕਤੀ 2026 ਵਰਗੇ ਵੱਡੇ ਪੱਧਰ ਦੇ ਬਹੁ-ਰਾਸ਼ਟਰੀ ਫੌਜੀ ਅਭਿਆਸ ਸਫਲਤਾਪੂਰਵਕ ਪੂਰੇ ਕੀਤੇ। ਧਰਮੇਂਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸੀਜੇਪੀ ਨੇ ਕਿਹਾ – “ਅਸੀਂ ਕਰ ਦਿਖਾਇਆ ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ ਉਪ ਰਾਸ਼ਟਰਪਤੀ ਨੇ ਆਜ਼ਾਦੀ ਦੇ ਮਹਾਨ ਸੂਰਮੇ ਥਿਰੁ ਸੁਬਰਮਣਿਆਮ ਸ਼ਿਵਾ ਨੂੰ ਉਨ੍ਹਾਂ ਦੀ ਪੁਣਯ ਤਿਥੀ ‘ਤੇ ਸ਼ਰਧਾਂਜਲੀ ਭੇਟ ਕੀਤੀ ਪ੍ਰੇਰਣਾਦਾਇਕ ਕਾਮਯਾਬੀ ਦੀ ਕਹਾਣੀ: ਗਣਿਤ ਵਿੱਚ ਸਿਰਫ਼ 51 ਅੰਕ ਲੈਣ ਵਾਲਾ ਪਵਨ ਬਣਿਆ ਭਾਰਤ ਦਾ ‘ਰਾਕੇਟ ਬੌਏ’, ਕਿਹਾ— “ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ IIT ਜਾਵਾਂਗਾ

ਲੋੜਵੰਦਾਂ ਲਈ ਮਸੀਹਾ ਬਣਿਆ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਸੈਂਕੜੇ ਪਰਿਵਾਰਾਂ ਤੱਕ ਪਹੁੰਚਾਇਆ ਮੁਫ਼ਤ ਰਾਸ਼ਨ

ਲੋੜਵੰਦਾਂ ਲਈ ਮਸੀਹਾ ਬਣਿਆ ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ

ਸੈਂਕੜੇ ਪਰਿਵਾਰਾਂ ਤੱਕ ਪਹੁੰਚਾਇਆ ਮੁਫ਼ਤ ਰਾਸ਼ਨ

 

ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਵਲੋਂ ਸਮਾਜ ਸੇਵਾ ਦੀ ਲੜੀ ਨੂੰ ਜਾਰੀ ਰੱਖਦਿਆਂ ਇਕ ਵਾਰ ਫਿਰ ਸੈਂਕੜੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ। ਟਰੱਸਟ ਵਲੋਂ ਦਿੱਤੀ ਜਾ ਰਹੀ ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ, ਜਿਸ ਨਾਲ ਅਨੇਕਾਂ ਪਰਿਵਾਰਾਂ ਨੂੰ ਰਾਹਤ ਮਿਲ ਰਹੀ ਹੈ। ਟਰੱਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੰਸਥਾ ਹਰ ਮਹੀਨੇ ਲੋੜਵੰਦ ਪਰਿਵਾਰਾਂ ਤੱਕ ਉਨ੍ਹਾਂ ਦੇ ਘਰਾਂ ਵਿਚ ਰਾਸ਼ਨ ਪਹੁੰਚਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਗੁਰੂ ਸਾਹਿਬਾਨਾਂ ਦੀ ਕਿਰਪਾ ਸਦਕਾ ਅਤੇ ਮਨੁੱਖਤਾ ਦੀ ਸੇਵਾ ਦੇ ਜਜ਼ਬੇ ਨਾਲ ਬਿਨਾਂ ਕਿਸੇ ਤੋਂ ਸਹਿਯੋਗ ਮੰਗੇ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਹੈ।

ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਟਰੱਸਟ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਨਾ ਸਿਰਫ਼ ਰਾਸ਼ਨ ਸਹਾਇਤਾ ਕਰਦੀ ਹੈ, ਸਗੋਂ ਖੁਸ਼ੀ ਅਤੇ ਦੁੱਖ ਦੇ ਸਮਿਆਂ ਵਿਚ ਵੀ ਆਰਥਿਕ ਮਦਦ ਲਈ ਹਮੇਸ਼ਾ ਅੱਗੇ ਰਹਿੰਦੀ ਹੈ। ਇਸ ਮੌਕੇ ਸਮਾਜ ਸੇਵੀਆਂ ਅਤੇ ਇਲਾਕਾ ਨਿਵਾਸੀਆਂ ਦੀ ਵੱਡੀ ਗਿਣਤੀ ਹਾਜ਼ਰ ਰਹੀ ਤੇ ਟਰੱਸਟ ਦੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਸਰਾਹਨਾ ਕੀਤੀ ਗਈ। ਇਸ ਮੌਕੇ ਡਾ: ਰਾਜ ਕੁਮਾਰ, ਡਾ.

ਗੁਰਜਿੰਦਰ ਸਿੰਘ ਫੌਜੀ, ਮਨਜੀਤ ਧਾਮੀ, ਰਣਜੀਤ ਸਿੰਘ ਫੌਜੀ, ਥਿੰਦ ਫੌਜੀ, ਐਡਵੋਕੇਟ ਪਰਵੀਨ ਪਾਲ ਸਿੰਘ, ਕਰਨਦੀਪ ਸਿੰਘ ਸੰਧੂ, ਦਿਆਲ ਸਿੰਘ, ਹਰਪਾਲ ਸਿੰਘ ਕੋਚ, ਮਲਕੀਤ ਸਿੰਘ ਕੋਚ, ਐੱਸ. ਪੀ. ਟੈਂਟ ਹਾਊਸ, ਗਿੱਲ ਸਟੂਡੀਓ, ਜਾਦੀ, ਗੋਰਾ ਕੋਚ, ਭਾਲਾ ਕੋਚ, ਮੀਤਾ ਕੋਚ, ਬਾਊ ਕੋਚ, ਲਵ ਸੰਧੂ, ਰਾਹੁਲ ਸੰਧੂ, ਸਨੀ ਸੰਧੂ, ਤਰੁਣ ਸੰਧੂ ਸਮੇਤ ਲੋਕ ਵੱਡੀ ਗਿਣਤੀ ‘ਚ ਹਾਜ਼ਰ ਸਨ।

Share करें

✓ Link copy हो गया!

Leave a Comment

और पढ़ें