Movie Review: ਅਕਸ਼ੈ ਕੁਮਾਰ ਤੇ ਸੈਫ ਅਲੀ ਖਾਨ ਦੀ ਜੋੜੀ ਨੇ ਮਚਾਇਆ ਧਮਾਲ, ਪ੍ਰਿਯਦਰਸ਼ਨ ਦੀ ਸਸਪੈਂਸ-ਥ੍ਰਿਲਰ ਨੇ ਜਿੱਤਿਆ ਦਿਲ ਭਾਰਤੀ ਹਵਾਈ ਸੈਨਾ ਨੇ ਪਿਚ ਬਲੈਕ ਅਤੇ ਉਦਾਰਾ ਸ਼ਕਤੀ 2026 ਵਰਗੇ ਵੱਡੇ ਪੱਧਰ ਦੇ ਬਹੁ-ਰਾਸ਼ਟਰੀ ਫੌਜੀ ਅਭਿਆਸ ਸਫਲਤਾਪੂਰਵਕ ਪੂਰੇ ਕੀਤੇ। ਧਰਮੇਂਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸੀਜੇਪੀ ਨੇ ਕਿਹਾ – “ਅਸੀਂ ਕਰ ਦਿਖਾਇਆ ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ ਉਪ ਰਾਸ਼ਟਰਪਤੀ ਨੇ ਆਜ਼ਾਦੀ ਦੇ ਮਹਾਨ ਸੂਰਮੇ ਥਿਰੁ ਸੁਬਰਮਣਿਆਮ ਸ਼ਿਵਾ ਨੂੰ ਉਨ੍ਹਾਂ ਦੀ ਪੁਣਯ ਤਿਥੀ ‘ਤੇ ਸ਼ਰਧਾਂਜਲੀ ਭੇਟ ਕੀਤੀ ਪ੍ਰੇਰਣਾਦਾਇਕ ਕਾਮਯਾਬੀ ਦੀ ਕਹਾਣੀ: ਗਣਿਤ ਵਿੱਚ ਸਿਰਫ਼ 51 ਅੰਕ ਲੈਣ ਵਾਲਾ ਪਵਨ ਬਣਿਆ ਭਾਰਤ ਦਾ ‘ਰਾਕੇਟ ਬੌਏ’, ਕਿਹਾ— “ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ IIT ਜਾਵਾਂਗਾ

ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ ਖਲਚੀਆਂ ਵੱਲੋਂ ਸੈਂਕੜੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕੀਤੀ ਸ਼ਿਰਕਤ

 

**ਖਲਚੀਆਂ:**(ਪੱਤਰਕਾਰ ਗੁਰਪ੍ਰੀਤ ਸਿੰਘ ਸੰਧੂ) ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰੱਸਟ, ਖਲਚੀਆਂ ਵੱਲੋਂ ਮਨੁੱਖਤਾ ਦੀ ਸੇਵਾ ਦੇ ਆਪਣੇ ਮਿਸ਼ਨ ਨੂੰ ਅੱਗੇ ਵਧਾਉਂਦਿਆਂ ਇੱਕ ਵਾਰ ਫਿਰ ਸੈਂਕੜੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਵੰਡਿਆ ਗਿਆ। ਟਰੱਸਟ ਵੱਲੋਂ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਲਗਾਤਾਰ ਨਿਭਾਈ ਜਾ ਰਹੀ ਹੈ, ਜਿਸ ਨਾਲ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।

ਟਰੱਸਟ ਦੇ ਚੇਅਰਮੈਨ **ਸਵਰਨਜੀਤ ਸਿੰਘ ਸੰਧੂ** ਨੇ ਦੱਸਿਆ ਕਿ ਸੰਸਥਾ ਹਰ ਮਹੀਨੇ ਲੋੜਵੰਦ ਪਰਿਵਾਰਾਂ ਦੇ ਘਰਾਂ ਤੱਕ ਮੁਫ਼ਤ ਰਾਸ਼ਨ ਪਹੁੰਚਾਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਗੁਰੂ ਸਾਹਿਬਾਨਾਂ ਦੀ ਕਿਰਪਾ ਅਤੇ ਮਨੁੱਖਤਾ ਦੀ ਭਲਾਈ ਦੇ ਜਜ਼ਬੇ ਨਾਲ ਬਿਨਾਂ ਕਿਸੇ ਤੋਂ ਆਰਥਿਕ ਸਹਿਯੋਗ ਲਏ ਆਪਣੇ ਪੱਧਰ ‘ਤੇ ਨਿਰੰਤਰ ਜਾਰੀ ਰੱਖੀ ਜਾ ਰਹੀ ਹੈ।

ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਨੇ ਟਰੱਸਟ ਦੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਸੰਸਥਾ ਸਿਰਫ਼ ਰਾਸ਼ਨ ਸਹਾਇਤਾ ਹੀ ਨਹੀਂ ਕਰਦੀ, ਸਗੋਂ ਲੋਕਾਂ ਦੇ ਸੁੱਖ-ਦੁੱਖ ਵਿੱਚ ਵੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹਿੰਦੀ ਹੈ ਅਤੇ ਲੋੜ ਪੈਣ ‘ਤੇ ਆਰਥਿਕ ਮਦਦ ਵੀ ਮੁਹੱਈਆ ਕਰਵਾਉਂਦੀ ਹੈ।

ਇਸ ਮੌਕੇ ਸਾਬਕਾ ਵਿਧਾਇਕ **ਸੰਤੋਖ ਸਿੰਘ ਭਲਾਈਪੁਰ** ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ।

ਇਸ ਮੌਕੇ ਡਾ: ਰਾਜ ਕੁਮਾਰ, ਲੱਖਾ ਸਿੰਘ ਭਿੰਡਰ ਪੀ ਏ, ਜਗਦੀਪ ਮਾਨ ਪੀ ਏ , ਪ੍ਰਭਜੋਤ ਥੋਥੀਆਂ, ਪਾਲ ਸਿੰਘ ਪ੍ਰਧਾਨ, ਕੁਲਵੰਤ ਸਿੰਘ, ਮੰਗਲ ਸਿੰਘ ਮੰਗਾ,ਡਾਕਟਰ ਬਿੱਲਾ, ਜਗਤਾਰ ਸਿੰਘ, ਬਲਵਿੰਦਰ ਸਿੰਘ, ਹਰਜਿੰਦਰ ਸਿੰਘ ਕਲੇਰ, ਪ੍ਰਭਜੀਤ ਸਿੰਘ ਫੋਜੀ, ਤਰਸੇਮ ਸਿੰਘ ਫੋਜੀ, ਸੁਖਦੇਵ ਸਿੰਘ ਫੋਜੀ, ਗੁਰਜਿੰਦਰ ਸਿੰਘ ਫੋਜੀ, ਮਨਜੀਤ ਧਾਮੀ, ਰਣਜੀਤ ਸਿੰਘ ਫੋਜੀ, ਬਿੰਦ ਫੋਜੀ, ਐਡਵੋਕੇਟ ਪਰਵੀਨ ਪਾਲ ਸਿੰਘ, ਕਰਨਦੀਪ ਸਿੰਘ ਸੰਧੂ, ਦਿਆਲ ਸਿੰਘ, ਹਰਪਾਲ ਸਿੰਘ ਕੋਚ, ਮਲਕੀਤ ਸਿੰਘ ਕੋਚ, ਐਸ.ਪੀ ਟੈਂਟ ਹਾਊਸ, ਗਿੱਲ ਸਟੂਡੀਓ, ਜਾਦੀ, ਗੋਰਾ ਕੋਚ, ਭਾਲਾ ਕੋਚ, ਮੀਤਾ ਕੋਚ, ਬਾਊ ਕੋਚ, ਲਵ ਸੰਧੂ, ਰਾਹੁਲ ਸੰਧੂ, ਸੰਨੀ ਸੰਧੂ, ਤਰੁਣ ਸੰਧੂ, ਸਿਡ ਖਿਲਚੀਆਂ ਸਮੇਤ ਇਲਾਕੇ ਦੇ ਸਮਾਜ ਸੇਵੀ ਅਤੇ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Share करें

✓ Link copy हो गया!

Leave a Comment

और पढ़ें