Movie Review: ਅਕਸ਼ੈ ਕੁਮਾਰ ਤੇ ਸੈਫ ਅਲੀ ਖਾਨ ਦੀ ਜੋੜੀ ਨੇ ਮਚਾਇਆ ਧਮਾਲ, ਪ੍ਰਿਯਦਰਸ਼ਨ ਦੀ ਸਸਪੈਂਸ-ਥ੍ਰਿਲਰ ਨੇ ਜਿੱਤਿਆ ਦਿਲ ਭਾਰਤੀ ਹਵਾਈ ਸੈਨਾ ਨੇ ਪਿਚ ਬਲੈਕ ਅਤੇ ਉਦਾਰਾ ਸ਼ਕਤੀ 2026 ਵਰਗੇ ਵੱਡੇ ਪੱਧਰ ਦੇ ਬਹੁ-ਰਾਸ਼ਟਰੀ ਫੌਜੀ ਅਭਿਆਸ ਸਫਲਤਾਪੂਰਵਕ ਪੂਰੇ ਕੀਤੇ। ਧਰਮੇਂਦਰ ਪ੍ਰਧਾਨ ਨੇ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਸੀਜੇਪੀ ਨੇ ਕਿਹਾ – “ਅਸੀਂ ਕਰ ਦਿਖਾਇਆ ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ ਉਪ ਰਾਸ਼ਟਰਪਤੀ ਨੇ ਆਜ਼ਾਦੀ ਦੇ ਮਹਾਨ ਸੂਰਮੇ ਥਿਰੁ ਸੁਬਰਮਣਿਆਮ ਸ਼ਿਵਾ ਨੂੰ ਉਨ੍ਹਾਂ ਦੀ ਪੁਣਯ ਤਿਥੀ ‘ਤੇ ਸ਼ਰਧਾਂਜਲੀ ਭੇਟ ਕੀਤੀ ਪ੍ਰੇਰਣਾਦਾਇਕ ਕਾਮਯਾਬੀ ਦੀ ਕਹਾਣੀ: ਗਣਿਤ ਵਿੱਚ ਸਿਰਫ਼ 51 ਅੰਕ ਲੈਣ ਵਾਲਾ ਪਵਨ ਬਣਿਆ ਭਾਰਤ ਦਾ ‘ਰਾਕੇਟ ਬੌਏ’, ਕਿਹਾ— “ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ IIT ਜਾਵਾਂਗਾ

ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ

ਰਾਜੋਆਣਾ ਦੀ ਜਥੇਦਾਰ ਨੂੰ ਚਿੱਠੀ, ਭਾਜਪਾ ਦੇ ਸਿੱਖ ਲੀਡਰਾਂ ਨੂੰ ਤਲਬ ਕਰਨ ਦੀ ਬੇਨਤੀ

ਰਾਜੋਆਣਾ ਨੇ ਲਿਖਿਆ ਹੈ ਕਿ ਮੈਨੂੰ ਜੇਲ੍ਹ ‘ਚ 31ਵਾਂ ਸਾਲ ਹੋ ਗਿਆ ਹੈ ਤੇ ਫਾਂਸੀ ਦੀ ਚੱਕੀ ‘ਚ 31 ਜੁਲਾਈ ਨੂੰ 19 ਸਾਲ ਪੂਰੇ ਹੋ ਜਾਣਗੇ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਇਨ੍ਹਾਂ ਸਾਜ਼ਿਸ਼ੀ ਹੁਕਮਰਾਨਾਂ ਦੀਆਂ ਰਾਜਨੀਤੀ ਦੀਆਂ ਸਾਜ਼ਿਸ਼ਾਂ ਤੋਂ ਮੁਕਤ ਕਰ ਦੇਵੋ ਜਾਂ ਫਿਰ ਦੇਸ਼ ‘ਤੇ ਰਾਜ ਕਰ ਹੀ ਭਾਜਾਪਾ ਦੇ ਪ੍ਰਮੁੱਖ ਸਿੱਖ ਆਗੂਆਂ ਨੂੰ ਤਲਬ ਕਰਕੇ ਇਹ ਪੁੱਛੋ ਕਿ ਫੈਸਲਾ 6 ਮਹੀਨੇ ‘ਚ ਹੋ ਜਾਣਾ ਚਾਹੀਦਾ ਸੀ, ਉਸ ਫੈਸਲੇ ਨੂੰ 15 ਸਾਲ ਬਾਅਦ ਵੀ ਕਿਉਂ ਨਹੀਂ ਲਿਆ ਜਾ ਰਿਹਾ।

ਬਲਵੰਤ ਸਿੰਘ ਰਾਜੋਆਣਾ ਨੇ ਭਾਰਤੀ ਜਨਤਾ ਪਾਰਟੀ ਦੀ ਸਿੱਖ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਪੱਤਰ ਲਿੱਖ ਕੇ ਇਹ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਫਾਂਸੀ ਨੂੰ ਟਾਲਣ ਲਈ ਕੀਤੀ ਗਈ, ਅਪੀਲ ਨੂੰ ਇੰਨ੍ਹਾਂ ਸਮਾਂ ਹੋ ਚੁੱਕਿਆ ਹੈ ਤੇ ਇਸ ‘ਤੇ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਜਾਂ ਤਾਂ ਫਿਰ ਐਸਜੀਪੀਸੀ ਨੂੰ ਆਪਣੀ ਅਪੀਲ ਵਾਪਸ ਲੈ ਲੈਣੀ ਚਾਹੀਦੀ ਹੈ ਜਾਂ ਫੈਸਲਾ ਲੈਣ ਲਈ ਇੰਨੀ ਦੇਰੀ ਲਈ ਭਾਜਪਾ ਲੀਡਰਸ਼ਿਪ ਤੋਂ ਤਲਬ ਕਰਕੇ ਜਵਾਬ ਮੰਗਿਆ ਜਾਵੇ।

ਰਾਜੋਆਣਾ ਨੇ ਲਿਖਿਆ ਹੈ ਕਿ ਮੈਨੂੰ ਜੇਲ੍ਹ ‘ਚ 31ਵਾਂ ਸਾਲ ਹੋ ਗਿਆ ਹੈ ਤੇ ਫਾਂਸੀ ਦੀ ਚੱਕੀ ‘ਚ 31 ਜੁਲਾਈ ਨੂੰ 19 ਸਾਲ ਪੂਰੇ ਹੋ ਜਾਣਗੇ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਇਨ੍ਹਾਂ ਸਾਜ਼ਿਸ਼ੀ ਹੁਕਮਰਾਨਾਂ ਦੀਆਂ ਰਾਜਨੀਤੀ ਦੀਆਂ ਸਾਜ਼ਿਸ਼ਾਂ ਤੋਂ ਮੁਕਤ ਕਰ ਦੇਵੋ ਜਾਂ ਫਿਰ ਦੇਸ਼ ‘ਤੇ ਰਾਜ ਕਰ ਹੀ ਭਾਜਪਾ ਦੇ ਪ੍ਰਮੁੱਖ ਸਿੱਖ ਆਗੂਆਂ ਨੂੰ ਤਲਬ ਕਰਕੇ ਇਹ ਪੁੱਛੋ ਕਿ ਫੈਸਲਾ 6 ਮਹੀਨੇ ‘ਚ ਹੋ ਜਾਣਾ ਚਾਹੀਦਾ ਸੀ, ਉਸ ਫੈਸਲੇ 15 ਸਾਲ ਬਾਅਦ ਵੀ ਕਿਉਂ ਨਹੀਂ ਲਿਆ ਜਾ ਰਿਹਾ।

 

ਰਾਜੋਆਣਾ ਨੇ ਲਿੱਖਿਆ ਕਿ ਚੰਡੀਗੜ੍ਹ ਦੇ ਸੈਸ਼ਨ ਕੋਰਟ ਨੇ 31 ਮਾਰਚ, 2012 ਨੂੰ ਮੈਨੂੰ ਫਾਂਸੀ ਦੀ ਸਜ਼ਾ ਦੇਣ ਲਈ ਮੇਰੇ ਡੈੱਥ ਵਰੰਟ ਜਾਰੀ ਕਰ ਦਿੱਤੇ ਸਨ। ਉਸ ਸਮੇਂ ਮੈਂ ਆਪਣਾ ਸੰਘਰਸ਼ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤਾ ਤੇ ਇਸ ਫੈਸਲੇ ਨੂੰ ਹੱਸ ਕੇ ਸਵੀਕਾਰ ਕਰ ਲਿਆ। ਉਸ ਸਮੇਂ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਾਂ ਤਾਂ ਕਿਹਾ ਸੀ ਕਿ ਮੇਰੀ ਫਾਂਸੀ ਦੀ ਸਜ਼ਾ ਰਕਵਾਉਣ ਲਈ ਕੋਈ ਆਦੇਸ਼ ਜਾਰੀ ਕਰੋ ਤੇ ਨਾ ਹੀ ਮੈਂ ਐਸਜੀਪੀਸੀ ਨੂੰ ਕਿਹਾ ਸੀ ਕਿ ਫਾਂਸੀ ਨੂੰ ਰੁਕਵਾਉਣ ਲਈ ਰਾਸ਼ਟਰਪਤੀ ਅੱਗੇ ਅਪੀਲ ਕਰੋ। ਉਨ੍ਹਾਂ ਅੱਗੇ ਲਿਖਿਆ ਨਾ ਹੀ ਮੈਂ ਕੇਂਦਰ ਗ੍ਰਹਿ ਮੰਤਰਾਲੇ ਨੂੰ ਇਹ ਕਿਹਾ ਕਿ ਮੇਰੀ ਸਜ਼ਾ ‘ਤੇ ਰੋਕ ਲਗਾ ਦੇਵੋ। ਮੈਂ ਅੱਜ ਵੀ 19 ਸਾਲਾਂ ਤੋਂ ਫਾਂਸੀ ਦੀ ਚੱਕੀ ‘ਤੇ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ।

Share करें

✓ Link copy हो गया!

Leave a Comment

और पढ़ें